Author: onpoint channel

“I’m a Newswriter, “I write about the trending news events happening all over the world.

ਲੁਧਿਆਣਾ ,15 ਜੁਲਾਈ 2025 : ਸਿੱਖਿਆਤਮਕ ਅਤੇ ਮਨੋਰੰਜਨ ਸਥਲਾਂ ਨੇੜੇ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇਕ ਵੱਡੇ ਕਦਮ ਦੇ ਤੌਰ ‘ਤੇ, ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਈਵ-ਟੀਜ਼ਿੰਗ ਅਤੇ ਉਤਪੀੜਨ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਪੁਲਿਸ ਕਮਿਸ਼ਨਰ ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ. ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਕੁੱਲ 12 ਪੁਲਿਸ ਟੀਮਾਂ — ਜਿਨ੍ਹਾਂ ਵਿੱਚ 4 ਐਡਿਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਤੇ ਹੋਰ ਗੈਜ਼ਿਟਡ ਅਧਿਕਾਰੀ ਸ਼ਾਮਿਲ ਸਨ। ਜਿਹਨਾਂ ਨੂੰ ਕਮਿਸ਼ਨਰੇਟ ਦੇ ਅਹਿਮ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ। ਇਹ ਟੀਮਾਂ ਸਕੂਲਾਂ, ਕਾਲਜਾਂ ਅਤੇ ਮਨੋਰੰਜਨ ਥਾਵਾਂ ਨੇੜੇ ਤਿੱਖੀ ਜਾਂਚ ਕਰਦੀਆਂ ਰਹੀਆਂ। ਕਾਰਵਾਈ ਦੇ ਨਤੀਜੇ ਵਜੋਂ, ਪੁਲਿਸ ਵੱਲੋਂ…

Read More

3 ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਲੁਧਿਆਣਾ ਵੱਲੋਂ ਆਯੋਜਿਤ ਸਾਲਾਨਾ ਸਿਖਲਾਈ ਕੈਂਪ (ਏਟੀਸੀ-59) ਦੇ ਹਿੱਸੇ ਵਜੋਂ, ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਦੀਆਂ ਇੱਛਾਵਾਂ ਰੱਖਣ ਵਾਲੀਆਂ ਗਰਲ ਕੈਡਿਟਾਂ ਨੂੰ ਪ੍ਰੇਰਿਤ ਕਰਨ ਅਤੇ ਮਾਰਗਦਰਸ਼ਨ ਕਰਨ ਲਈ ਇੱਕ ਫੌਜ ਭਰਤੀ ਅਧਿਕਾਰੀ ਦੁਆਰਾ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਕੈਂਪ ਕਮਾਂਡੈਂਟ ਕਰਨਲ ਰਾਕੇਸ਼ ਸਿੰਘ ਚੌਹਾਨ ਦੀ ਅਗਵਾਈ ਹੇਠ 8 ਜੁਲਾਈ ਤੋਂ 17 ਜੁਲਾਈ 2025 ਤੱਕ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸੈਸ਼ਨ ਭਾਰਤੀ ਫੌਜ ਵਿੱਚ ਉਪਲਬਧ ਵੱਖ-ਵੱਖ ਕਰੀਅਰ ਮੌਕਿਆਂ, ਖਾਸ ਕਰਕੇ ਔਰਤਾਂ ਲਈ, ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਸੀ। ਅਧਿਕਾਰੀ ਨੇ ਸ਼ਾਰਟ…

Read More

ਚੰਡੀਗੜ੍ਹ : ਵਿਧਾਨ ਸਭਾ ਵਿਚ ਬੇਅਦਬੀ ਖ਼ਿਲਾਫ਼ ਬਿੱਲ ‘ਤੇ ਬਹਿਸ ਕਰਦਿਆਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਜੇ ਪਹਿਲਾਂ ਅਜਿਹੇ ਕਾਨੂੰਨ ਬਣਦੇ ਤਾਂ ਬਰਗਾੜੀ ਅਤੇ ਕੋਟਕਪੂਰਾ ਵਰਗੇ ਕਾਂਡ ਨਾ ਵਾਪਰਦੇ। ਵਿਧਾਨ ਸਭਾ ਵਿਚ ਉਨ੍ਹਾਂ ਕਿਹਾ ਕਿ ਬਲੂ ਸਟਾਰ ਵੇਲੇ ਗੁਰੂ ਗ੍ਰੰਥ ਸਾਹਿਬ ‘ਤੇ ਵੀ ਗੋਲੀਆਂ ਚੱਲੀਆਂ, ਸ੍ਰੀ ਦਰਬਾਰ ਸਾਹਿਬ ਵਿਚ ਖੂਨ ਡੁੱਲਿਆ ਬੇਅਦਬੀ ਉਦੋਂ ਵੀ ਹੋਈ ਪਰ ਅਫਸੋਸ ਇਹ ਰਿਹਾ ਕਿ ਇਸ ਦੇ ਬਾਵਜੂਦ ਵੀ ਪੰਜਾਬ ਵਿਚ ਉਸ ਪਾਰਟੀ ਦੀ ਸਰਕਾਰ ਬਣੀ ਜਿਸ ਨੇ ਗੁਰੂ ਸਾਹਿਬ ‘ਤੇ ਗੋਲੀਆਂ ਚਲਾਈਆਂ ਅਤੇ ਇਸ ਕਾਰੇ ਨੂੰ ਅੰਜਾਮ ਦਿੱਤਾ। ਡਾ. ਸੁੱਖੀ ਨੇ ਅੱਜ ਵਿਦੇਸ਼ ਵਿਚ ਬੈਠਾ ਗੁਰਪਤਵੰਤ ਪੰਨੂ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ…

Read More

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਆਪਣੀ ਯੂਥ ਵਿੰਗ ਦੀ ਮਜ਼ਬੂਤੀ ਲਈ ਵੱਡਾ ਫ਼ੈਸਲਾ ਲੈਂਦੇ ਹੋਏ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਜ਼ੋਨਾਂ ਲਈ 38 ਨਵੇਂ ਇੰਚਾਰਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਹ ਐਲਾਨ 14 ਜੁਲਾਈ 2025 ਨੂੰ ਜਾਰੀ ਇਕ ਆਧਿਕਾਰਤ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ। ਨਵੀਆਂ ਨਿਯੁਕਤੀਆਂ ਦੀ ਲਿਸਟ ਹੇਠਾਂ ਮੁਤਾਬਕ ਹੈ- ਜ਼ੋਨ ਇੰਚਾਰਜ : 1. ਦੋਆਬਾ – ਗੁਰਵਿੰਦਰ ਸਿੰਘ ਸ਼ੇਰਗਿੱਲ 2. ਦੋਆਬਾ – ਰੌਬੀ ਕੰਗ 3. ਮਾਝਾ – ਅਭਿ ਸ਼ਰਮਾ 4. ਮਾਝਾ – ਸੇਵਕ ਪਾਲ 5. ਮਾਲਵਾ ਸੈਂਟਰਲ – ਪਰਮਿੰਦਰ ਸੰਧੂ 6. ਮਾਲਵਾ ਸੈਂਟਰਲ – ਰਵਿੰਦਰ ਸਿੰਘ ਰਵੀ ਗਿੱਲ 7. ਮਾਲਵਾ ਪੂਰਬੀ – ਨਵਲ ਦੀਪ ਸਿੰਘ 8. ਮਾਲਵਾ ਪੂਰਬੀ…

Read More

ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਸੈਸ਼ਨ ਦੀ ਅੱਜ ਆਖਰੀ ਦਿਨ ਦੀ ਕਾਰਵਾਈ ਲਗਾਤਾਰ ਜਾਰੀ ਹੈ। ਕਾਰਵਾਈ ਦੌਰਾਨ ਬੇਅਦਬੀ ਮੁੱਦੇ ‘ਤੇ ਵੱਡੀ ਚਰਚਾ ਹੋ ਰਹੀ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੇਅਦਬੀ ਦੇ ਮੁੱਦੇ ‘ਤੇ ਬਹਿਸ ਲਈ ਦੋ ਘੰਟੇ ਦਾ ਸਮਾਂ ਮੰਗਿਆ ਗਿਆ, ਜਿਸ ਨੂੰ ਲੈ ਕੇ ਭਾਰੀ ਹੰਗਾਮਾ ਵੀ ਹੋਇਆ। ਵਿੱਤ ਮੰਤਰੀ ਨੇ ਬਹਿਸ ਦੌਰਾਨ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ 2015 ਅਤੇ 16 ਵਿੱਚ ਬਰਗਾੜੀ ਅਤੇ ਬਹਿਬਲ ਕਲਾਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਪਰ ਮੇਰਾ ਮੰਨਣਾ ਹੈ ਕਿ ਜਦੋਂ ਧਰਮ ਦੇ ਨਾਮ ‘ਤੇ ਸਰਕਾਰ ਬਣੀ ਤਾਂ ਬੇਅਦਬੀ…

Read More

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਬੇਅਦਬੀ ਬਿੱਲ ‘ਤੇ ਜ਼ੋਰਦਾਰ ਬਹਿਸ ਚੱਲ ਰਹੀ ਹੈ। ਇਸ ਬਿੱਲ ‘ਤੇ ਵੱਖ-ਵੱਖ ਆਗੂਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਸਦਨ ਅੰਦਰ ਬੋਲਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਬਿੱਲ ਨਾਲ ਕਰੋੜਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਲਈ ਵੱਡੀ ਗਿਣਤੀ ‘ਚ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਮੰਤਰੀ ਬੈਂਸ ਨੇ ਕਿਹਾ ਅਕਾਲੀ ਦਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਅਤੇ ਕਹਿੰਦੇ ਸੀ ਕਿ ਅਸੀਂ ਪੰਥ ਦੀ ਰੱਖਿਆ ਕਰਾਂਗੇ, ਉਨ੍ਹਾਂ ਨੇ ਹੀ ਸਾਡੇ ਗੁਰੂਆਂ ਦੇ ਅੰਗ ਰੋਲ ਦਿੱਤੇ…

Read More

ਗੁਰਦਾਸਪੁਰ, 14 ਜੁਲਾਈ – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 17 ਜੁਲਾਈ 2025 ਦਿਨ ਵੀਰਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਮੈਕਡਾਨਲ ਅਤੇ ਸਵਤੰਤਰਤਾ ਮਾਈਕਰੋ ਫਾਈਨੈਂਸ ਵੱਲੋਂ ਕਰਿਊ ਮੈਂਬਰ, ਡਲਿਵਰੀ ਬੁਆਏ, ਰਿਲੇਸ਼ਨਸ਼ਿਪ ਅਫ਼ਸਰ ਅਤੇ ਫ਼ੀਲਡ ਅਫ਼ਸਰ ਦੀ ਨੌਂਕਰੀ ਲਈ ਕੰਪਨੀ ਵਿੱਚ ਰੈਗੂਲਰ ਅਤੇ ਪਾਰਟ ਟਾਈਮ ਕੰਮ ਕਰਨ ਲਈ ਖ਼ਾਲੀ ਅਸਾਮੀਆਂ ਵਾਸਤੇ ਲੜਕੇ ਅਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਇਹਨਾਂ ਵੱਖ-ਵੱਖ ਅਸਾਮੀਆਂ ਲਈ…

Read More

ਬਠਿੰਡਾ, 14 ਜੁਲਾਈ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ 16 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੁਲਾਈ ਨੂੰ ਜ਼ਿਲ੍ਹੇ ਦੇ ਪਿੰਡ ਦੁਨੇਵਾਲਾ, ਗੋਲੇਵਾਲਾ, ਬਗੇਹਰ ਚੜ੍ਹਤ ਸਿੰਘ, ਸਵੈਚ, ਟਾਹਲਾ ਸਾਹਿਬ ਅਤੇ ਘੜੈਲਾ ਵਿਖੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸੇ ਤਰ੍ਹਾਂ 17 ਜੁਲਾਈ ਨੂੰ ਘੜੈਲੀ, ਜੇਠੂਕੇ, ਘੁੰਮਣ ਖ਼ੁਰਦ ਅਤੇ ਮੌੜ ਮੰਡੀ ਦੇ ਵਾਰਡ ਨੰਬਰ 1, 11, 13, 14, 15 ਵਿਖੇ, ਜੁਲਾਈ 18 ਨੂੰ ਭਗਤਾ ਭਾਈਕਾ, ਮਲੂਕਾ ਖੁਰਦ ਤੇ ਨਵਾ…

Read More

ਨਵੀਂ ਦਿੱਲੀ/ਚੰਡੀਗੜ੍ਹ, 14 ਜੁਲਾਈ 2025: ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ। ਇਹ ਭਰਤੀ 2021 ਵਿੱਚ ਚੱਲੀ ਸੀ, ਜਿਸ ਨੂੰ ਲੈ ਕੇ ਲਗਾਤਾਰ ਕਾਨੂੰਨੀ ਚੁਣੌਤੀਆਂ ਆ ਰਹੀਆਂ ਸਨ। ਭਰਤੀ ਵਿੱਚ ਵਿਵਾਦ ਅਤੇ ਅਦਾਲਤੀ ਕਾਰਵਾਈ : 2021 ਵਿੱਚ ਪੰਜਾਬ ਸਰਕਾਰ ਨੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਸੀ। ਇਸ ਭਰਤੀ ਵਿੱਚ ਸਰਕਾਰੀ ਕਾਲਜਾਂ ਦੇ ਪਾਰਟ-ਟਾਈਮ, ਗੈਸਟ ਫੈਕਲਟੀ ਅਤੇ ਕੰਟਰੈਕਟ ’ਤੇ ਕੰਮ ਕਰਨ ਵਾਲਿਆਂ ਨੂੰ ਹੀ 5 ਵਾਧੂ ਅੰਕ ਦੇਣ ਦਾ ਨਿਯਮ ਰੱਖਿਆ ਗਿਆ ਸੀ, ਪਰ ਸਰਕਾਰੀ ਗ੍ਰਾਂਟਾਂ ਵਾਲੇ ਕਾਲਜਾਂ…

Read More

ਗੁਰਦਾਸਪੁਰ, 14 ਜੁਲਾਈ ਰਾਜ ਚੋਣ ਕਮਿਸ਼ਨ ਵੱਲੋਂ ਗਰਾਮ ਪੰਚਾਇਤਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖ਼ਾਲੀ ਸੀਟਾਂ ਉੱਪਰ ਚੋਣ ਕਰਵਾਉਣ ਲਈ ਚੋਣ ਸ਼ਡਿਊਲ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 15 ਸਰਪੰਚਾਂ ਅਤੇ 275 ਪੰਚਾਂ ਦੀਆਂ ਖ਼ਾਲੀ ਸੀਟਾਂ ਲਈ ਚੋਣਾਂ 27 ਜੁਲਾਈ ਨੂੰ ਹੋਣਗੀਆਂ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 17 ਜੁਲਾਈ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ…

Read More